Firefox ਫਿੰਗਰ-ਪਰਿੰਟਿੰਗ ਉੱਤੇ ਪਾਬੰਦੀ ਲਾਉਂਦਾ ਹੈ
ਫਿੰਗਰ-ਪਰਿੰਟਿੰਗ ਕੀ ਹੈ?
ਫਿੰਗਰ-ਪਰਿੰਟਿੰਗ ਆਮ ਕੂਕੀਜ਼-ਅਧਾਰਿਤ ਟਰੈਕਿੰਗ ਤੋਂ ਵੱਧ ਖ਼ਤਰਨਾਕ ਆਨਲਾਈਨ ਕਨਸੋਆਂ ਲੈਣ ਦੀ ਕਿਸਮ ਹੈ। ਡਿਜ਼ਿਟਲ ਫਿੰਗਰ-ਪਰਿੰਟ ਉਦੋਂ ਬਣਾਏ ਜਾਂਦੇ ਹਨ, ਜਦੋਂ ਕੋਈ ਕੰਪਨੀ ਤੁਹਾਡੇ ਕੰਪਿਊਟਰ ਦੇ ਹਾਰਡਵੇਅਰ, ਸਾਫਟਵੇਅਰ, ਐਡ-ਆਨ, ਇੱਥੋ ਤੱਕ ਕਿ ਤੁਹਾਡੀਆਂ ਪਸੰਦਾਂ ਦੇ ਆਧਾਰ ਉੱਤੇ ਤੁਹਾਡਾ ਵਿਲੱਖਣ ਪਰੋਫਾਈਲ ਤਿਆਰ ਕਰਦੀ ਹੈ। ਤੁਹਾਡੀਆਂ ਸੈਟਿੰਗਾਂ ਜਿਵੇਂ ਕਿ ਤੁਹਾਡੇ ਵਲੋਂ ਵਰਤਾਜੀ ਜਾਂਦੀ ਸਕਰੀਨ, ਤੁਹਾਡੇ ਕੰਪਿਊਟਰ ਉੱਤੇ ਵਰਤੇ ਜਾਂਦੇ ਫ਼ੋਂਟ ਤੇ ਤੁਹਾਡੀ ਵੈੱਬ ਬਰਾਊਜ਼ਰ ਦੀ ਪਸੰਦ ਨੂੰ ਵੀ ਫਿੰਗਰ-ਪਰਿੰਟ ਬਣਾਉਣ ਲਈ ਵਰਤਿਆ ਜਾ ਸਕਦਾ ਹੈ।
ਜੇਕਰ ਤੁਹਾਡੇ ਕੋਲ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਲੈਪਟਾਪ, ਪੀਸੀ ਜਾਂ ਸਮਾਰਟਫੋਨ ਹੈ, ਤਾਂ ਫਿੰਗਰਪਰਿੰਟਿੰਗ ਰਾਹੀਂ ਤੁਹਾਡੀ ਡਿਵਾਈਸ ਦੀ ਵਿਲੱਖਣ ਪਛਾਣ ਕਰਨਾ ਔਖਾ ਹੋ ਸਕਦਾ ਹੈ। ਹਾਲਾਂਕਿ, ਤੁਹਾਡੇ ਕੋਲ ਜਿੰਨੇ ਜ਼ਿਆਦਾ ਵਿਲੱਖਣ ਐਡ-ਆਨ, ਫੌਂਟ ਅਤੇ ਸੈਟਿੰਗਾਂ ਹੋਣਗੀਆਂ, ਤੁਹਾਨੂੰ ਲੱਭਣ ਦੀ ਸੰਭਾਵਨਾ ਓਨੀ ਹੀ ਸੌਖਿਆਈ ਹੋਵੇਗੀ। ਕੰਪਨੀਆਂ ਤੁਹਾਡੇ ਫਿੰਗਰਪਰਿੰਟ ਬਣਾਉਣ ਲਈ ਜਾਣਕਾਰੀ ਦੇ ਇਸ ਵਿਲੱਖਣ ਸੁਮੇਲ ਦੀ ਵਰਤੋਂ ਕਰ ਸਕਦੀਆਂ ਹਨ। ਇਸੇ ਕਰਕੇ Firefox ਜਾਣੇ-ਪਛਾਣੇ ਫਿੰਗਰਪਰਿੰਟਿੰਗ ਉੱਤੇ ਪਾਬੰਦੀ ਲਾਉਂਦਾ ਹੈ, ਇਸ ਲਈ ਤੁਸੀਂ ਅਜੇ ਵੀ ਇਸ਼ਤਿਹਾਰਾਂ ਵਲੋਂ ਪਿੱਛਾ ਕੀਤੇ ਬਿਨਾਂ ਆਪਣੇ ਮਨਪਸੰਦ ਇਕਸਟੈਨਸ਼ਨਾਂ, ਥੀਮਾਂ ਅਤੇ ਕਸਟਮਾਈਜ਼ ਦੀ ਵਰਤੋਂ ਕਰ ਸਕਦੇ ਹੋ।
ਫਿੰਗਰ-ਪਰਿੰਟਿੰਗ ਵੈੱਬ ਲਈ ਬੁਰੀ ਹੈ
The practice of fingerprinting allows you to be tracked for months, even when you clear your browser storage or use private browsing mode — disregarding clear indications from you that you don’t want to be tracked. Despite a near complete agreement between standards bodies and browser vendors that fingerprinting is harmful, its use on the web has steadily increased over the past decade.
Firefox ਫਿੰਗਰ-ਪਰਿੰਟਿੰਗ ਉੱਤੇ ਪਾਬੰਦੀ ਲਾਉਂਦਾ ਹੈ
The latest Firefox browser protects you against fingerprinting by blocking third-party requests to companies that are known to participate in fingerprinting. We’ve worked hard to enable this privacy protection while not breaking the websites you enjoy visiting. (Read more here, if you want the technical details.)
ਅਤੇ ਇਹ ਕੋਈ ਲੁਕੀ ਛਪੀ ਸੈਟਿੰਗ ਨਹੀਂ ਹੈ, ਜੋ ਤੁਹਾਨੂੰ ਲੱਭਣੀ ਪਵੇ। ਨਵੇਂ Firefox ਬਰਾਊਜ਼ਰ ਵਿੱਚ ਫਿੰਗਰ-ਪਰਿੰਟ ਪਾਬੰਦੀ ਮਿਆਰੀ, ਮੂਲ ਸੈਟਿੰਗ ਹੈ। ਪੜਦੇ ਦੇ ਓਹਲੇ ਤੁਹਾਨੂੰ ਕਿਵੇਂ ਟਰੈਕ ਕੀਤਾ ਜਾ ਰਿਹਾ ਹੈ ਅਤੇ ਕਿਵੇਂ Firefox ਇਸ ਨੂੰ ਰੋਕਦਾ ਹੈ, ਇਸ ਬਾਰੇ ਜਾਣਨ ਲਈ ਆਪਣੇ ਪਰਦੇਦਾਰੀ ਸੁਰੱਖਿਆ ਡੈਸ਼ਬੋਰਡ ਨੂੰ ਵੇਖੋ।
ਤੁਸੀਂ ਸ਼ਾਇਦ ਕਿਸੇ ਵਲੋਂ ਤੁਹਾਡੀ ਅਸਲ ਜ਼ਿੰਦਗੀ ਦੀਆਂ ਕਨਸੋਆਂ ਲੈਣ ਦੀ ਕਦੇ ਵੀ ਸ਼ਲਾਘਾ ਨਾ ਕਰੋ। ਬੇਸ਼ੱਕ ਆਨਲਾਈਨ ਵੀ ਇਦ ਕਰਨ ਦੇਣ ਦਾ ਕੋਈ ਕਾਰਨ ਨਹੀਂ ਹੈ। ਜੇ ਤੁਹਾਡੇ ਕੋਲ Firefox ਪਹਿਲਾਂ ਹੀ ਨਹੀਂ ਹੈ ਤਾਂ ਡਾਊਨਲੋਡ ਕਰੋ ਅਤੇ ਖੁਦ ਨੂੰ ਫਿੰਗਰ-ਪਰਿੰਟਿੰਗ ਤੋਂ ਬਚਾਓ।